ਮੈਨੂੰ ਨਾ ਮਾਰੋ ਤੁਸੀ
ਮੈ ਵੀ ਜਿਊਣਾ ਚਾਹੁੰਦੀ ਹਾਂ ।
ਇਸ ਸੋਹਣੇ ਸੰਸਾਰ ਨੂੰ
ਮੈ ਵੀ ਤੱਕਣਾ ਚਾਹੁੰਦੀ ਹਾਂ ।
ਬਚਪਨ ਚ ਮੈ ਤੁਹਾਨੂੰ
ਕਦੀ ਵੀ ਤੰਗ ਨਹੀਂ ਕਰਾਂਗੀ ।
ਤੁਹਾਨੂੰ ਕਦੀ ਵੀ ਕਿਸੀ ਚੀਜ ਲਈ
ਕੋਈ ਮੈਂ ਮੰਗ ਨਹੀਂ ਕਰਾਂਗੀ ।
ਤੁਹਾਡੇ ਬੁਢਾਪੇ ਦਾ ਸ਼ਹਾਰਾ ਬਣਾਂਗੀ
ਤੁਹਾਡੀ ਰੱਜ ਕੇ ਸੇਵਾ ਕਰਾਂਗੀ ।
ਮਾਂ ਪੁੱਤ ਦੇ ਲਾਲਚ ਵਿਚ ਫਸ ਕੇ
ਕਿਉਂ ਪਾਪ ਕਮਾਉਂਣੀ ਆ ।
ਮੈਨੂੰ ਨਾ ਮਾਰੋ ਤੁਸੀ
ਮੈ ਵੀ ਜਿਊਣਾ ਚਾਹੁੰਦੀ ਹਾਂ ।
ਇਸ ਸੋਹਣੇ ਸੰਸਾਰ ਨੂੰ
ਮੈ ਵੀ ਤੱਕਣਾ ਚਾਹੁੰਦੀ ਹਾਂ ।
ਮਾਤਾ ਪਿਤਾ ਤੁਹਾਨੂੰ ਵੀ
ਕਿਸੀ ਇਸਤਰੀ ਨੇ ਹੀ ਜਨਮ ਦਿੱਤਾ ਸੀ ।
ਅਗਰ ਉਹ ਨਾ ਆਉਂਦੀ ਸੰਸਾਰ ਵਿਚ
ਤਾਂ ਤੁਹਾਨੂੰ ਕੀਨੇ ਜਨਮ ਦੇਣਾ ਸੀ ।
ਇਕ ਇਸਤਰੀ ਕਰਕੇ ਹੀ
ਸੰਸਾਰ ਦੀ ਕਾਰ ਚਲਦੀ ਆ ।
ਮੈਨੂੰ ਨਾ ਮਾਰੋ ਤੁਸੀ
ਮੈ ਵੀ ਜਿਊਣਾ ਚਾਹੁੰਦੀ ਹਾਂ ।
ਇਸ ਸੋਹਣੇ ਸੰਸਾਰ ਨੂੰ

ਮੈ ਵੀ ਤੱਕਣਾ ਚਾਹੁੰਦੀ ਹਾਂ ।