Announcement

Collapse
No announcement yet.

Surjit Pattar Poetry.Megathread

Collapse

Unconfigured Ad Widget

Collapse
This is a sticky topic.
X
X
 • Filter
 • Time
 • Show
Clear All
new posts

 • #31
  Re: Surjit Pattar Poetry.Megathread

  ਜੋ ਪੀਲੇ ਪੱਤਿਆਂ ਤੇ ਲਿਖ ਕੇ ਚਿਠੀਆਂ
  ਇਹ ਰੁਖ ਸਮੁੰਦਰ ਨੂ ਭੇਜਦੇ ਨੇ .
  ਤਾਂ ਪੜ ਕੇ ਚਿਠੀਆਂ ਨੇ ਉਡਦੇ ਪਾਣੀ.
  ਕਣੀ ਕਣੀ ਹੋ ਕੇ ਬਰ੍ਸਦੇ ਨੇ
  ..ਸੁਰੀਲੀ ਕਿਣਮਿਣ. ਰਸੀਲੀ ਰਿਮਝਿਮ
  ਇਹ ਰਾਗ ਸਾਰੇ ਹੀ ਇਸ਼ਕ਼ ਦੇ ਨੇ .ਇਹ ਬੀਜ ਕਾਲੇ ਬੇਰੰਗ ਜੇਹੇ
  ਜਮੀਨ ਸੀਨੇ ਚ ਸਾਂਭਦੀ ਹੈ .
  ਕੋਈ ਨਾ ਜਾਨੇ ਕਿ ਇਸ ਮਿਲਣ ਵਿਚ
  ਇਹ ਕੀ ਕਰਾਮਾਤ ਹੋ ਰਹੀ ਹੈ
  ਇਹ ਕਾਲੇ ਬੀਜਾਂ ਚੋਂ ਫੁੱਲ ਸੂਹੇ .
  ਇਹ ਸਭ ਨਜ਼ਾਰੇ ਹੀ ਇਸ਼ਕ਼ ਦੇ ਨੇ.. . .ਜੋ ਤਾਜ ਹੁੰਦੀ ਸੀ ਪਰਬਤਾਂ ਦਾ
  ਓਹ ਬਰਫ ਕਾਹਤੋਂ ਪਿਘਲ ਰਹੀ ਹੈ .
  ਉਤਰ ਕੇ ਸ਼ਾਹੀ ਬੁਲੰਦੀਆਂ ਤੋਂ.
  ਇਹ ਖਾਕ ਵਿਚ ਕਾਹਤੋਂ ਘੁਲ ਰਹੀ ਹੈ ..
  ਇਹ ਢ਼ਲਨ ਪਿਘਲਨ , ਮਿਲਾਪ ਹਿਜਰਤ
  . ਇਹ ਸਾਰੇ ਕਾਰੇ ਹੀ ਇਸ਼ਕ਼ ਦੇ ਨੇ ........surjit patar

  Comment


  • #32
   Re: Surjit Pattar Poetry.Megathread

   ਕੀ ਖਬਰ ਸੀ ਜੱਗ ਤੇਨੂੰ ਇਸ ਤਰਾਂ ਭੁੱਲ ਜਾਇਗਾ
   ਡਾਕ ਨਿਤ ਆਏਗੀ ਤੇਰੇ ਨਾਂ ਦਾ ਖਤ ਨਾ ਆਇਗਾ

   ਤੂੰ ਉਸੇ ਨੂੰ ਚੁੱਕ ਲਵੇਂਗਾ ਤੇ ਪੜੇਂਗਾ ਖਤ ਦੇ ਵਾਂਗ
   ਕੋਈ ਸੁੱਕਾ ਪੱਤਾ ਟੁੱਟ ਕੇ ਸਰਦਲਾਂ ਤਕ ਆਇਗਾ

   ਰੰਗ ਕੱਚੇ ਸੁਰਖੀਆਂ ਹੋਵਣਗੀਆਂ ਅਖਬਾਰ ਦੀਆਂ
   ਤੇਰੇ ਡੁੱਲੇ ਖੂਨ ਦੀ ਕੋਈ ਖਬਰ ਤਕ ਨਾ ਲਾਇਗਾ

   ਰੇਡੀਓ ਤੋਂ ਨਸ਼ਰ ਨਿਤ ਹੋਵੇਗਾ ਦਰਿਆਵਾਂ ਦਾ ਸ਼ੋਰ
   ਪਰ ਤੇਰੇ ਥਲ ਤੀਕ ਕਤਰਾ ਨੀਰ ਦਾ ਨਾ ਆਇਗਾ

   ਰਹਿਣਗੇ ਵੱਜਦੇ ਸਦਾ ਟੇਪਾਂ ਦੇ ਵਿੱਚ ਪੱਛਮ ਦੇ ਗੀਤ
   ਸ਼ਹਿਰ ਦੀ ਰੋਂਦੀ ਹਵਾ ਦਾ ਜਿਕਰ ਤਕ ਨਾ ਆਇਗਾ

   ਇਸ ਤਰਾਂ ਸਭ ਝੁਲਸ ਜਾਵਣਗੇ ਤੇਰੇ ਰੀਝਾਂ ਦੇ ਬਾਗ
   ਮੋਹ ਦੀ ਸੰਘਣੀ ਛਾਂ ਦਾ ਤੈਨੂੰ, ਖਾਬ ਤਕ ਨਾ ਆਇਗਾ

   ਤੂੰ ਭਲਾ ਕੀ ਕਰ ਸਕੇਂਗਾ ਔੜ ਦਾ ਕੋਈ ਇਲਾਜ
   ਹੰਝੂ ਇੱਕ ਆਏਗਾ , ਉਹ ਵੀ ਪਲਕ ਤੇ ਸੁਕ ਜਾਇਗਾ

   ਸੜਕ ਤੇ ਵੇਖੇਂਗਾ ਨੰਗੇ ਪੈਰ ਭੱਜਦੀ ਛਾਂ ਜਿਹੀ
   ਇਹ ਮੁਹੱਬਤ ਹੈ ਜਾਂ, ਯਾਦ ਕੁਛ ਕੁਛ ਆਇਗਾ

   Comment


   • #33
    Re: Surjit Pattar Poetry.Megathread

    ਕੀ ਪੁੱਛਦੇ ਓਂ ਹਾਲ ਪੰਜਾਬ ਦਾ
    ਉਹ ਸ਼ਰਫ਼ ਦੇ ਸੁਰਖ਼ ਗੁਲਾਬ ਦਾ
    ਉਸ ਅੱਧ ਚੋਂ ਟੁੱਟੇ ਗੀਤ ਦਾ
    ਉਸ ਵਿੱਛੜੀ ਹੋਈ ਰਬਾਬ ਦਾ

    Comment


    • #34
     Re: Surjit Pattar Poetry.Megathread

     ਅਜਕਲ ਸਾਡੇ ਅੰਬਰਾਂ ਉੱਤੇ ਚੜਦਾ ਚੰਨ ਚਵਾਨੀ
     ਕਾਹਦਾ ਮਾਣ ਦਵਾਨੀ ਪਿੱਛੇ ਚੱਲੀ ਬੀਤ ਜਵਾਨੀ

     ਮੰਗਲ ਸੂਤਰ ਦੇ ਵਿੱਚ ਕਿਹੜਾ ਡਕ ਸਕਦਾ ਏ ਨਦੀਆਂ
     ਕਿਹੜਾ ਪਾ ਸਕਦਾ ਏ ਚੰਦਰੇ ਮਨ-ਪੰਛੀ ਗਲ ਗਾਨੀ

     ਟਪ ਜਾਂਦੀ ਹੈ ਹੱਦਾਂ ਬੰਨੇ ਹੜ ਦੀ ਤੇਜ ਰਵਾਨੀ
     ਰੁਲਦੀ ਰਹਿ ਜਾਏ ਖੁਰੀਆਂ ਵਾਂਗੂੰ ਪਿਛਲੀ ਪਿਆਰ-ਨਿਸ਼ਾਨੀ

     ਪਹਿਲਾਂ ਜੋ ਵੀ ਦਿਲ ਵਿੱਚ ਆਇਆ ਗੌਂਦੀ ਸੀ ਸ਼ਹਿਨਾਈ
     ਫਿਰ ਸ਼ਹਿਨਾਈ ਦੇ ਗਲ ਅੰਦਰ ਫਸ ਗਈ ਇੱਕ ਅਠਿਆਨੀ

     ਓਹੀ ਵਿੱਚ ਕਲੇਜੇ ਲੱਗੀ, ਉਸ ਦੀ ਕਲਮ ਬਣਾਈ
     ਜਿਹੜੀ ਮਿਰਜੇ ਜੱਟ ਨੇ ਮਾਰੀ ਵਿੱਚ ਅਸਮਾਨ ਦੇ ਕਾਨੀ

     Comment


     • #35
      Re: Surjit Pattar Poetry.Megathread

      ਆਪੋਧਾਪੀ ਮੱਚ ਗਈ, ਝੂਠ ਬਦੀ ਖੁਦਗਰਜ਼ੀਆਂ
      ਸਭ ਦੀ ਸਾਂਝੀ ਫੌਜ਼ ਦਾ ਸ਼ਹਿਰ 'ਤੇ ਹੱਲਾ ਹੋ ਗਿਆ
      ਮੇਰੇ ਵੇਂਹਦਿਆਂ ਵੇਂਹਦਿਆਂ ਭੇਤ ਨਹੀਂ ਕਿਉਂ ਹਰ ਕੋਈ
      ਵਸਦੇ ਰਸਦੇ ਸ਼ਹਿਰ ਵਿਚ ਕੱਲਾ ਕੱਲਾ ਹੋ ਗਿਆ

      ਬਿਰਤੀ ਜਿਹੀ ਬਿਖੇਰਦਾ, ਲੱਗੀ ਟੇਕ ਉਖੇੜਦਾ
      ਸੁਰਤ ਭੁਲਾਈ ਜਾਂਵਦਾ, ਅੱਖੀਂ ਘੱਟਾ ਪਾਂਵਦਾ
      ਕੱਪੜ-ਲੀੜ ਉਡਾਂਵਦਾ, ਝੱਖੜ ਆਇਆ ਲਾਂਭ ਦਾ
      ਮੈਂ ਤਾਂ ਸਭ ਕੁਝ ਸਾਂਭਦਾ ਯਾਰੋਂ ਝੱਲਾ ਹੋ ਗਿਆ

      ਬੀਤੇ ਦਾ ਨਾ ਜ਼ਿਕਰ ਕਰ, ਬਸ ਤੂੰ ਅਗਲਾ ਫਿਕਰ ਕਰ
      ਪੁੰਗਰੀ ਪੌਧ ਸੰਭਾਲ ਤੂੰ, ਮਰ ਨਾ ਮਰਦੇ ਨਾਲ ਤੂੰ
      ਹੁਣ ਕੀ ਬਹਿ ਕੇ ਰੋਵਣਾ, ਗਮ ਦੀ ਚੱਕੀ ਝੋਵਣਾ
      ਜਿਹੜਾ ਕੁੱਝ ਸੀ ਹੋਵਣਾ ਉਹ ਤਾਂ ਮੱਲਾ ਹੋ ਗਿਆ

      ਸਿਮ ਸਿਮ ਬਰਫਾਂ ਢਲਦੀਆਂ, ਨਿਮ ਨਿਮ ਪਾਣੀ ਬਹਿ ਰਹੇ
      ਛਮ ਛਮ ਕਣੀਆਂ ਵਰਦੀਆਂ, ਝਿਮ ਝਿਮ ਰਿਸ਼ਮਾਂ ਕਰਦੀਆਂ
      ਕੀ ਸੁਣਨੇ ਉਪਦੇਸ਼ ਮੈਂ ਮੁੱਲਾਂ ਦੇ ਆਦੇਸ਼ ਮੈਂ
      ਆਲਮ ਦਾ ਸੰਗੀਤ ਹੀ ਮੇਰਾ ਅੱਲਾ ਹੋ ਗਿਆ.....

      ਸੁਰਜੀਤ ਪਾਤਰ

      Comment


      • #36
       Re: Surjit Pattar Poetry.Megathread

       ਸਮਝੇ ਖੁਦਾ, ਖੁਦਾ ਦਾ ਜੋ ਘਰ ਜਲਾ ਗਏ ਨੇ ।
       ਪਰ ਸ਼ਹਿਰ ਕਿਉ ਲਹੂ ਦਾ ਦਰਿਆ ਬਣਾ ਗਏ ਨੇ।
       ਚਿੜੀਆਂ ਦਾ ਫਿਕਰ ਕਿੰਨੈ, ਸਾਰੇ ਨਿਜ਼ਾਮ ਤਾਈ ,
       ਹਰ ਆਲ੍ਹਣੇ ਦੀ ਰਾਖੀ , ਸ਼ਿਕਰੇ ਬਠਾ ਗਏ ਨੇ ।
       ਕਿਆ ਬਰਫਬਾਰਿੳ ਹੈ, ਮੌਸਮ ਬਚਾਉਣ ਦਾ ਗੁਰ ,
       ਇਕ ਇਕ ਗੁਲਾਬ ਚੁਣਕੇ, ਧੁੱਪਾਂ ‘ਚ ਪਾ ਗਏ ਨੇ ।
       ਤਕਸੀਮ ਹੋ ਰਹੇ ਨੇ , ਬੰਦੇ ਖੁਦਾ ਵਤਨ ਵੀ ,
       ਪੱਟੀ ਖੁਦਾ ਦੇ ਵਾਰਸ , ਐਸੀ ਪੜ੍ਹਾ ਗਏ ਨੇ

       Comment


       • #37
        Re: Surjit Pattar Poetry.Megathread

        ਬੂਹੇ ਦੀ ਦਸਤਕ ਤੋਂ ਡਰਦਾ
        ਕਿਸ ਕਿਸ ਦਾ ਕਰਜ਼ਾਈ ਹਾਂ ਮੈਂ

        ਰੰਗੇ ਹੱਥ ਲੁਕਾਉਂਦਾ ਫਿਰਦਾ
        ਕਾਤਲ ਕਿਦ੍ਹਾ ਕਸਾਈ ਹਾਂ ਮੈਂ

        ਆਪਣੇ ਆਪ ਨੂੰ ਬੰਨ੍ਹ ਕੇ ਬੈਠਾ
        ਸੰਗਲ ਮਾਰ ਸ਼ੁਦਾਈ ਹਾਂ ਮੈਂ

        ਬਾਹਰੋਂ ਚੁਪ ਹਾਂ ਕਬਰਾਂ ਵਾਂਗੂੰ
        ਅੰਦਰ ਹਾਲ ਦੁਹਾਈ ਹਾਂ ਮੈਂ

        ਤਰਜ਼ਾਂ ਦੀ ਥਾਂ ਧੂੰਆਂ ਨਿਕਲੇ
        ਇਕ ਧੁਖਦੀ ਸ਼ਹਿਨਾਈ ਹਾਂ ਮੈਂ

        ਮੈਂ ਪਿਤਰਾਂ ਦਾ ਸੱਖਣਾ ਵਿਹੜਾ
        ਉਜੜੀ ਹੋਈ ਕਮਾਈ ਹਾਂ ਮੈਂ

        ਮਿੱਟੀ ਮਾਂ ਮਹਿਬੂਬਾ ਮੁਰਸ਼ਦ
        ਕਿਸ ਕਿਸ ਦਾ ਕਰਜ਼ਾਈ ਹਾਂ ਮੈਂ....

        Comment


        • #38
         Re: Surjit Pattar Poetry.Megathread

         ਓ ਖੁਸ਼ਦਿਲ ਸੋਹਣੀਓ ਰੂਹੋ,
         ਰੁਮਝੁਮ ਰੁਮਕਦੇ ਖੂਹੋ,
         ਮੇਰੇ ਪਿੰਡ ਦੀਉ ਜੂਹੋ,
         ਤੁਸੀਂ ਹਰਗਿਜ਼ ਨਾ ਕੁਮਲਾਇਉ,
         ਮੈਂ ਇੱਕ ਦਿਨ ਫੇਰ ਆਉਣਾ ਹੈ…

         ਨੀ ਕਿੱਕਰੋ ਟਾਹਲੀਉ ਡੇਕੋ,
         ਨੀ ਨਿੰਮੋ, ਸਾਫ਼ਦਿਲ ਨੇਕੋ,
         ‘ਤੇ ਪਿੱਪਲ਼ੋ, ਬਾਬਿਉ ਵੇਖੋ,
         ਤੁਸੀਂ ਧੋਖਾ ਨਾ ਦੇ ਜਾਇਉ,
         ਮੈਂ ਛਾਵੇਂ ਬਹਿਣ ਆਉਣਾ ਹੈ
         ਮੈਂ ਇੱਕ ਦਿਨ ਫੇਰ ਆਉਣਾ ਹੈ…

         ਇਹਨਾਂ ਹਾੜਾਂ ‘ਤੇ ਚੇਤਾਂ ਨੂੰ,
         ਲੁਕੇ ਕੁਦਰਤ ਦੇ ਭੇਤਾਂ ਨੂੰ
         ਇਹਨਾਂ ਰਮਣੀਕ ਖੇਤਾਂ ਨੂੰ
         ਮੇਰਾ ਪ੍ਰਣਾਮ ਪਹੁੰਚਾਇਉ
         ਮੈਂ ਇੱਕ ਦਿਨ ਫੇਰ ਆਉਣਾ ਹੈ…

         ਜੋ ਚੱਕ ਘੁੰਮੇ ਘੁਮਾਰਾਂ ਦਾ,
         ਤਪੇ ਲੋਹਾ ਲੁਹਾਰਾਂ ਦਾ,
         ਮੇਰਾ ਸੰਦੇਸ਼ ਪਿਆਰਾਂ ਦਾ,
         ਉਹਨਾਂ ਤੀਕਰ ਵੀ ਪਹੁੰਚਾਇਉ,
         ਮੈਂ ਇੱਕ ਦਿਨ ਫੇਰ ਆਉਣਾ ਹੈ…

         ਕਿਸੇ ਵੰਝਲੀ ਦਿਉ ਛੇਕੋ,
         ਮੇਰੇ ਮਿਰਜ਼ੇ ਦੀਉ ਹੇਕੋ,
         ਮੇਰੇ ਸੀਨੇ ਦਿਉ ਸੇਕੋ,
         ਕਿਤੇ ਮੱਠੇ ਨਾ ਪੈ ਜਾਇਉ,
         ਮੈਂ ਇੱਕ ਦਿਨ ਫੇਰ ਆਉਣਾ ਹੈ…

         ਇਹਨਾਂ ਦੋ-ਚਾਰ ਸਾਲਾਂ ਵਿੱਚ,
         ਕਿ ਬੱਸ ਆਉਂਦੇ ਸਿਆਲ਼ਾਂ ਵਿੱਚ,
         ਕਿ ਜਾਂ ਸ਼ਾਇਦ ਖਿਆਲਾਂ ਵਿੱਚ,
         ਤੁਸੀਂ ਦਿਲ ਤੋਂ ਨਾ ਵਿਸਰਾਇਉ,
         ਮੈਂ ਇੱਕ ਦਿਨ ਫੇਰ ਆਉਣਾ ਹੈ

         ਸਮੁੰਦਰ ਭਾਫ ਬਣ ਉੱਡਦਾ,
         ਬਰਫ਼ ਬਣ ਪਰਬਤੀਂ ਚੜ੍ਹਦਾ,
         ਇਹ ਨਦੀਆਂ ਬਣ ਕੇ ਫਿਰ ਮੁੜਦਾ,
         ਮੇਰਾ ਇਕਰਾਰ ਪਰਤਾਇਉ,
         ਮੈਂ ਇੱਕ ਦਿਨ ਫੇਰ ਆਉਣਾ ਹੈ

         English Translation.

         Oh beautiful souls with happy hearts, ringing bells of wells
         Oh boundary of my village, you must not dessicate
         One day I will come back, one day I will come back

         Hey kikkaro tahli daeko, hey clean heart people like neem
         Pippalo and old man you must not ditch me, you must not ditch me
         I will come back to sit under your shadow
         One day I will come back, one day I will come back

         To these haad and chet, hiding secrets of nature
         Pay my regards to these beautiful fields
         One day I will come back, one day I will come back

         To revolving wheel of pottery, to hot iron of black smith
         Send my message of love to those also,
         One day I will come back, one day I will come back

         Hey hole of some flute, hey alap of my mirja
         Warmth of my inner soul, you must not die down
         One day I will come back, one day I will come back

         In these two-four years, in coming winter or in thoughts
         You must not forget from heart, you must not forget from heart
         One day I will come back, one day I will come back

         Ocean rise after becoming steam, become snow and go to mountains
         Then it become rivers and come back, my promise come back
         One day I will come back, one day I will come back

         Comment


         • #39
          Re: Surjit Pattar Poetry.Megathread

          Aini sohni kabar kise ne dekhi hai
          Tann jiyunda si tann andar mann moya si
          Athroo test tube 'ch paa ke dekhan ge
          Kal raatin toon kis mehboob nu roya si

          Comment

          Working...
          X