Announcement

Collapse
No announcement yet.

Surjit Pattar Poetry.Megathread

Collapse

Unconfigured Ad Widget

Collapse
This is a sticky topic.
X
X
 • Filter
 • Time
 • Show
Clear All
new posts

 • Surjit Pattar Poetry.Megathread

  ਬੇਦਾਗ ਨੇ ਉਹ ਸਾਰੇ ਬੱਸ ਦਾਗਦਾਰ ਮੈਂ ਹੀ
  ਉਹ ਲਿਸ਼ਕਦੇ ਨੇ ਸ਼ੀਸ਼ੇ ਮੈਲੀ ਨੁਹਾਰ ਮੈਂ ਹੀ
  ਤੁਸੀਂ ਖੁਦ ਹੀ ਧਿਆਨ ਮਾਰੋ, ਕਿੰਨਾ ਕਠਿਨ ਹੈ ਯਾਰੋਂ,
  ਏਨੇ ਖੁਦਾਵਾਂ ਅੰਦਰ ਇਨਸਾਨ ਹੋ ਕੇ ਜਿਉਣਾ;........Surjit singh patar

 • #2
  Re: Surjit Pattar Poetry.Megathread

  ਖਿੜਦੀਆਂ ਨੇ ਜਦ ਕਪਾਹਵਾਂ ਇਹ ਦੁਆਵਾਂ ਕਰਦੀਆਂ,
  ਹਾਇ ! ਨਾਂ ਬਣਨਾ ਪਵੇ, ਹਤਿਆਰਿਆਂ ਦੀਆਂ ਵਰਦੀਆਂ।"

  ਪਾਤਰ

  Comment


  • #3
   Re: Surjit Pattar Poetry.Megathread

   ਮੇਰੀ ਖੁਦਕੁਸ਼ੀ ਦੇ ਰਾਹ ਵਿੱਚ , ਸੈਆਂ ਹੀ ਅੜਚਨਾਂ ਨੇ
   ਕਿੰਨੇ ਹਸੀਨ ਚਿਹਰੇ , ਨੈਣਾਂ ਦੇ ਗੋਲ ਘੇਰੇ
   ਸ਼ਾਮਾਂ ਅਤੇ ਸਵੇਰੇ
   ਮੇਰੀ ਖੁਦਕੁਸ਼ੀ ਦੇ ਰਾਹ ਵਿੱਚ , ਸੈਆਂ ਹੀ ਅੜਚਨਾਂ ਨੇ
   ਮੇਰਾ ਰਾਜ਼ਦਾਨ ਸ਼ੀਸ਼ਾ,ਮੇਰਾ ਕਦਰਦਾਨ ਸ਼ੀਸ਼ਾ
   ਮੈੰਨੂ ਆਖਦਾ ਏ ਸੋਹਣੀ , ਇੱਕ ਨੌਜਵਾਨ ਸ਼ੀਸ਼ਾ
   ਏਹੋ ਤਾਂ ਮੁਸ਼ਿਕਲਾਂ ਨੇ
   ਮੇਰੀ ਖੁਦਕੁਸ਼ੀ ਦੇ ਰਾਹ ਵਿੱਚ , ਸੈਆਂ ਹੀ ਅੜਚਨਾਂ ਨੇ
   ਇੱਕ ਆਸ ਏ ਮਿਲਣ ਦੀ , ਮੇਰੇ ਸਾਂਵਰੇ ਸੱਜਣ ਦੀ
   ਕੁਝ ਕਿਹਣ ਦੀ ਸੁਣਨ ਦੀ
   ਇਹ ਕਿਹਕੇ ਉਸਨੇ ਸੀਨੇ ,ਲੱਗਣਾ ਤੇ ਿਸਸਕਣਾ ਏ
   ਮੇਰੀ ਖੁਦਕੁਸ਼ੀ ਦੇ ਰਾਹ ਵਿੱਚ , ਸੈਆਂ ਹੀ ਅੜਚਨਾਂ ਨੇ
   ਇੱਕ ਰਾਤ ਹੋਈ ਮੇਰੀ ਜੀਵਨ ਦੇ ਨਾਲ ਅਣਬਣ
   ਮੈ ਮਰਨ ਤੁਰੀ ਤਾਂ ਲੱਗ ਪਈ ,ਪਾਜੇਬ ਮੇਰੀ ਛਣਕਣ
   ਬਾਹੋਂ ਪਕੜ ਬਿਠਾਇਆ , ਟੁੱਟ ਪੈਣੈ ਕੰਗਣਾ ਨੇ
   ਮੇਰੀ ਖੁਦਕੁਸ਼ੀ ਦੇ ਰਾਹ ਵਿੱਚ , ਸੈਆਂ ਹੀ ਅੜਚਨਾਂ ਨੇ
   ਸੂਰਜ ਅਤੇ ਸਿਤਾਰੇ, ਮੇਰੇ ਰਾਹ ‘ਚ ਚੰਨ ਤਾਰੇ
   ਮੈਨੂੰ ਘੇਰਦੇ ਨੇ ਸਾਰੇ, ਆ ਜਾ ਕੇ ਖੇਡਣਾ ਏ
   ਮੇਰੀ ਖੁਦਕੁਸ਼ੀ ਦੇ ਰਾਹ ਵਿੱਚ , ਸੈਆਂ ਹੀ ਅੜਚਨਾਂ ਨੇ

   ਸੁਰਜੀਤ ਪਾਤਰ

   Comment


   • #4
    Re: Surjit Pattar Poetry.Megathread

    ਜਿਸ ਨਾਲੋਂ ਮੈਨੂੰ ਚੀਰ ਕੇ ਵੰਝਲੀ ਬਣਾ ਲਿਆ
    ਵੰਝਲੀ ਦੇ ਰੂਪ ਵਿਚ ਮੈਂ ਉਸ ਜੰਗਲ ਦੀ ਚੀਕ ਹਾਂ

    ਅੱਗ ਦਾ ਸਫ਼ਾ ਹੈ ਉਸ ਤੇ ਮੈਂ ਫੁੱਲਾਂ ਦੀ ਸਤਰ ਹਾਂ
    ਉਹ ਬਹਿਸ ਕਰ ਰਹੇ ਨੇ ਗ਼ਲਤ ਹਾਂ ਕਿ ਠੀਕ ਹਾਂ - ਸੁਰਜੀਤ ਪਾਤਰ

    Comment


    • #5
     Re: Surjit Pattar Poetry.Megathread

     ਹੈ ਮੇਰੇ ਸੀਨੇ ਚ ਕੰਪਨ , ਮੈਂ ਇਮਤਿਹਾਨ ਚ ਹਾਂ
     ਮੈਂ ਖਿੱਚਿਆ ਤੀਰ ਹਾਂ ਐਪਰ ਅਜੇ ਕਮਾਨ ਚ ਹਾਂ

     ਬਚਾਈਂ ਅੱਜ ਤੂੰ ਕਿਸੇ ਸੀਨੇ ਲੱਗਣੋਂ ਮੈਨੂੰ
     ਕਿ ਅੱਜ ਮੈਂ ਪੰਛੀ ਨਹੀਂ ,ਤੀਰ ਹਾਂ ,ਉਡਾਣ ਚ ਹਾਂ - ਪਾਤਰ

     ਛੁਪਾ ਕੇ ਰੱਖਦਾ ਹਾਂ ਤੈਥੋਂ ਮੈਂ ਤਾਜ਼ੀਆਂ ਨਜ਼ਮਾਂ
     ਮਤਾਂ ਤੂੰ ਜਾਣ ਕੇ ਰੋਵੇਂ ਮੈਂ ਕਿਸ ਜਹਾਨ ਚ ਹਾਂ

     ਜ਼ਮੀਨ ਰੱਥ ਹੈ ਮੇਰਾ ,ਬਿਰਖ ਨੇ ਮੇਰੇ ਪਰਚਮ
     ਤੇ ਮੇਰਾ ਮੁਕਟ ਹੈ ਸੂਰਜ ,ਮੈਂ ਬਹੁਤ ਸ਼ਾਨ ਚ ਹਾਂ

     ਗ**਼ਜ਼ਲ ਮੈਂ ਲਿਖਦਾਂ ਕਿ ਬੂਹਾ ਨਹੀਂ ਤਾਂ ,ਬਾਰੀ ਬਣੇ
     ਉਦੀ ਦੀਵਾਰ ਚੋਂ , ਕੈਦੀ ਮੈਂ ਜਿਸ ਮਕਾਨ ਚ ਹਾਂ

     Comment


     • #6
      Re: Surjit Pattar Poetry.Megathread

      ਤੂੰ ਬੇਚੈਨ ਕਿਉਂ ਹੈਂ ਤੂੰ ਰੰਜੂਰ ਕਿਉਂ ਹੈਂ
      ਤੂੰ ਸੀਨੇ ਨੂੰ ਲੱਗ ਕੇ ਵੀ ਇਉਂ ਦੂਰ ਕਿਉਂ ਹੈਂ

      ਉਹ ਸੂਲੀ ਚੜ੍ਹਾ ਕੇ ਉਨੂੰ ਪੁੱਛਦੇ ਨੇ
      ਤੂੰ ਸਾਡੇ ਤੋਂ ਉੱਚਾ ਐ ਮਨਸੂਰ ਕਿਉਂ ਹੈਂ - ਪਾਤਰ

      Tun Be-Chain Kyun Hai, Tun Ranjoor Kyun Hain
      Tun Seene Nu Lag Ke Vi Iyun Door Kyun Hain
      Oh Sooli Chadha Ke Ohnu Puchde Ne
      Tun Saade Ton Ucha en, Mansoor Kyun Hain

      Comment


      • #7
       Re: Surjit Pattar Poetry.Megathread

       ਦਮ ਰਖ ਪਾਤਰ ਦਮ ਰਖ, ਆਸ ਨਾ ਛਡ ਦਿਲ ਥਮ ਰਖ,
       ਸੁਪਨੇ ਖੁਰਨ ਨਾ ਦੇਵੀ ਅਖੀਆ ਭਾਵੇ ਨਮ ਰਖ,
       ਤੁਰਿਆ ਚਲ ਨਿਰੰਤਰ, ਚਾਲ ਬੇਸ਼ਕ ਮੱਧਮ ਰਖ,
       ਸੋਚ ਸਮਝ ਚੁਣ ਰਸਤਾ, ਹਿੰਮਤ ਨਾਲ ਕਦਮ ਰਖ

       Dam Rakh Patar Dam Rakh, Aas Na Shad Dil Tham Rakh
       Supne Khurn Na Devin Akhian Bhaven Nam Rakh
       Tureya Chal Nirantar, Chaal Beshaq Madham Rakh
       Soch Samajh Chun Rasta, Himmat Naal Kadam Rakh

       Comment


       • #8
        Re: Surjit Pattar Poetry.Megathread

        ਮਰ ਰਹੀ ਹੈ ਮੇਰੀ ਭਾਸ਼ਾ – ਸੁਰਜੀਤ ਪਾਤਰ

        ਮਰ ਰਹੀ ਹੈ ਮੇਰੀ ਭਾਸ਼ਾ ਸ਼ਬਦ ਸ਼ਬਦ
        ਮਰ ਰਹੀ ਹੈ ਮੇਰੀ ਭਾਸ਼ਾ ਵਾਕ ਵਾਕ
        ਧੰਮੀ ਵੇਲਾ, ਪਹੁ-ਫੁਟਾਲਾ, ਛਾਹ ਵੇਲਾ, ਲ਼ੌਢਾ ਵੇਲਾ
        ਦੀਵਾ ਵੱਟੀ, ਖਉਪੀਆ, ਕੌੜਾ ਸੋਤਾ,
        ਢਲਦੀਆਂ ਖਿੱਤੀਆਂ,
        ਘੜੀਆਂ, ਪਹਿਰ, ਬਿੰਦ, ਪਲ, ਛਿਣ, ਨਿਮਖ ਵਿਚਾਰੇ
        ਮਾਰੇ ਗਏ ਇਕੱਲੇ ਟਾਈਮ ਹੱਥੋਂ ਸਾਰੇ
        ਸ਼ਾਇਦ ਇਸ ਲਈ ਕਿ ਟਾਈਮ ਕੋਲ ਟਾਈਮ-ਪੀਸ ਸੀ

        Comment


        • #9
         Re: Surjit Pattar Poetry.Megathread

         ਦੂਰ ਜੇਕਰ ਅਜੇ ਸਵੇਰਾ ਹੈ
         ਇਸ 'ਚ ਕਾਫੀ ਕਸੂਰ ਮੇਰਾ ਹੈ

         ਮੈਂ ਕਿਵੇਂ ਕਾਲੀ ਰਾਤ ਨੂੰ ਕੋਸਾਂ
         ਮੇਰੇ ਦਿਲ ਵਿੱਚ ਹੀ ਜਦ ਹਨੇਰਾ ਹੈ

         ਮੈਂ ਚੁਰਾਹੇ 'ਚ ਜੇ ਜਗਾਂ ਤਾਂ ਕਿਵੇਂ
         ਮੇਰੇ ਘਰ ਦਾ ਵੀ ਇੱਕ ਬਨੇਰਾ ਹੈ

         ਘਰ 'ਚ ਨੇਰਾ ਬਹੁਤ ਨਹੀਂ ਤਾਂ ਵੀ
         ਮੇਰੀ ਲੋਅ ਵਾਸਤੇ ਬਥੇਰਾ ਹੈ

         ਤੂੰ ਘਰਾਂ ਦਾ ਹੀ ਸਿਲਸਿਲਾ ਹੈਂ ਪਰ
         ਐ ਨਗਰ ਕਿਸਨੂੰ ਫਿਕਰ ਤੇਰਾ ਹੈ "PATAR"

         Comment


         • #10
          Re: Surjit Pattar Poetry.Megathread

          ਘਾਇਲ ਤਾਂ ਕਰਦਾ ਹਾਂ ਮੈਂ ਦਿਲ ਕੇਵਲ ਰਬਾਬ ਨਾਲ
          ਇਹ ਜੋ ਤੇਗ਼ ਹੈ ਇਹ ਰਬਾਬ ਦੀ ਰਾਖੀ ਲਈ ਹੀ ਹੈ - ਪਾਤਰ

          Comment


          • #11
           Re: Surjit Pattar Poetry.Megathread

           ਉਂਜ ਤਾਂ ਉਹ ਲਿਸ਼ਕਦੀ ਸ਼ਮਸ਼ੀਰ ਸੀ
           ਪਿਆਰ ਵਿਚ ਪਿਘਲੀ ਤਾਂ ਇਕ ਦਮ ਨੀਰ ਸੀ

           ਮੇਰੇ ਸੀਨੇ ਲੱਗ ਕੇ ਚਸ਼ਮਾ ਬਣ ਗਿਆ
           ਚੱਲਿਆ ਤਾਂ ਉਹ ਕਮਾਨੋਂ ਤੀਰ ਸੀ

           ਲਫ਼ਜ਼ ਤੇ ਸੰਗੀਤ ਕੁਝ ਇਉਂ ਘੁਲ਼ ਗਏ
           ਗੀਤ ਜਿਉਂ ਰਾਂਝਾ ਅਤੇ ਧੁਨ ਹੀਰ ਸੀ

           ਤ੍ਰਭਕ ਕੇ ਉੱਠਿਆ ਮੇਰੇ ਪਹਿਲੂ ਚੋਂ ਉਹ
           ਹੋਰ ਮੰਜ਼ਿਲ ਦਾ ਜਿਵੇਂ ਰਾਹਗੀਰ ਸੀ - ਸੁਰਜੀਤ ਪਾਤਰ

           Comment


           • #12
            Re: Surjit Pattar Poetry.Megathread

            ਗੰਗਾ ਮੈਲੀ ਕਰ ਦਿਓ ,ਸਤਲੁਜ ਨੂੰ ਗੰਧਲਾ ਕਰ ਦਿਓ
            ਚਿਹਰੇ ਖ਼ੁਦ ਮਰ ਜਾਣਗੇ ਹਰ ਸ਼ੀਸ਼ਾ ਧੁੰਦਲਾ ਕਰ ਦਿਓ

            ਵਧ ਰਿਹਾ ਹੈ ਸ਼ੋਰ ਮਜ਼ਲੂਮਾਂ ਦੀ ਚੀਕ ਪੁਕਾਰ ਦਾ
            ਤਖ਼ਤ ਅਦਲੀ ਰਾਜੇ ਦਾ ਕੁਝ ਹੋਰ ਉੱਚਾ ਕਰ ਦਿਓ - ਸੁਰਜੀਤ ਪਾਤਰ

            Comment


            • #13
             Re: Surjit Pattar Poetry.Megathread

             ਲੱਗਾ ਹੋਣ ਦੇਖੋ ਸੂਰਜ ਅਸਤ ਲੋਕੋ
             ਕਰ ਲਉ ਰੌਸ਼ਨੀ ਦਾ ਬੰਦੋਬਸਤ ਲੋਕੋ
             ਸਾਡੀ ਜੂਨ ਓਹੀ ,ਲੰਘ ਲੰਘ ਜਾਂਦੇ
             ਕਿੰਨੇ ਜਨਵਰੀ ਅਤੇ ਅਗਸਤ ਲੋਕੋ - ਪਾਤਰ

             Comment


             • #14
              Re: Surjit Pattar Poetry.Megathread

              ‎"ਕਿਸ ਤਰ੍ਹਾਂ ਦੀ ਦੌੜ ਸੀ, ਪੈਰਾਂ 'ਚ ਅੱਖਰ ਰੁਲ ਰਹੇ ਸਨ
              ਓਹੀ ਅੱਖਰ ਜਿਹਨਾਂ ਅੰਦਰ ਮੰਜ਼ਿਲਾਂ ਦਾ ਥਹੁ ਪਤਾ ਸੀ"

              ( ਸੁਰਜੀਤ ਪਾਤਰ )

              Comment


              • #15
               Re: Surjit Pattar Poetry.Megathread

               ਜ਼ਹਿਰ ਦਾ ਪਿਆਲਾ ਮੇਰੇ ਹੋਠਾਂ 'ਤੇ ਆ ਕੇ ਰੁਕ ਗਿਆ
               ਰਹਿ ਗਿਆ ਮੇਰੇ ਅਤੇ ਸੁਕਰਾਤ ਵਿਚਲਾ ਫ਼ਾਸਿਲਾ
               ਸੁਰਜੀਤ ਪਾਤਰ

               Comment

               Working...
               X