Announcement

Collapse
No announcement yet.

Random punjabi poetry

Collapse

Unconfigured Ad Widget

Collapse
This is a sticky topic.
X
X
 • Filter
 • Time
 • Show
Clear All
new posts

 • Random punjabi poetry

  Just share random pieces of punjabi poetry that you find beautiful, I should start;

  ਮੇਰੀ ਔਕਾਤ ਤੋਂ ਵੱਧ ਕੇ ਮੈਨੂੰ
  ਕੁਝ ਨਾ ਦੇਣਾ ਮੇਰੇ ਵਾਹਿਗੁਰੁ
  ਜ਼ਰੂਰਤ ਤੋਂ ਜ਼ਿਆਦਾ ਰੋਸ਼ਨੀ ਵੀ ਆਦਮੀ ਨੂੰ
  ਅੰਨਾ ਬਣਾ ਦੇਂਦੀ ਹੈ....... ♥

 • #2
  Re: Random punjabi poetry

  ਹਨੇਰੀ ਵੀ ਜਗਾ ਸਕਦੀ ਹੈ ਦੀਵੇ
  ਕਦੀ ਮੈਨੂੰ ਪਤਾ ਲੱਗਣਾ ਨਹੀਂ ਸੀ
  ਜੇ ਸਾਰੇ ਹੋਰ ਦੀਵੇ ਬੁਝ ਨ ਜਾਂਦੇ
  ਤਾਂ ਦੀਵਾ ਦਿਲ ਦਾ ਇਉਂ ਜਗਣਾ ਨਹੀਂ ਸੀ
  ਜੇ ਮੇਰੇ ਸਿਰ ‘ਤੇ ਇਉਂ ਸੂਰਜ ਨਾ ਤਪਦਾ
  ਮੈਂ ਝੂਠੀ ਸ਼ਾਨ ਵਿਚ ਰਹਿੰਦਾ ਚਮਕਦਾ
  ਕਿਸੇ ਚੋਟੀ ਤੇ ਠਹਿਰੀ ਬਰਫ ਹੁੰਦਾ
  ਮੈਂ ਬਣ ਕੇ ਨੀਰ ਇਉਂ ਵਗਣਾ ਨਹੀਂ ਸੀ

  SURJIT PATAR

  Comment


  • #3
   Re: Random punjabi poetry

   ਹਰ ਪਾਸੇ ਹੈ ਘੁਪ ਹਨੇਰਾ ਜੁਗਨੂੰ ਚਮਕੇ ਟਾਵਾਂ ਟਾਵਾਂ
   ਇਹਨਾਂ ਹਨੇਰਿਆਂ ਦੀ ਗਹਿਰਾਈ ਵਿਚ ਕਿਧਰੇ
   ਗੁਵਾਚ ਗਿਆ ਮੇਰਾ ਪਰਛਾਵਾਂ
   ਕੋਈ ਨਾ ਦਿਸਦਾ ਮਹਿਰਮ ਦਿਲ ਦਾ
   ਜਿਸ ਨੂੰ ਦਿਲ ਦਾ ਹਾਲ ਸੁਣਾਵਾਂ
   ਹਰ ਦਿਲ ਪੱਥਰ ਹੈ ਤੇਰੇ ਸ਼ਹਿਰ ਦਾ
   ਦੱਸ ਕਿਨਿਆਂ ਪੱਥਰਾਂ ਨੂੰ ਪਿਘਲਾਵਾਂ
   ਹੁਣ ਤਾਂ ਡਰ ਜਿਹਾ ਲਗਦਾ ਰਹਿੰਦਾ
   ਕਿਤੇ ਬਣ ਕੇ ਨਾ ਰਹਿਜਾਂ ਇਕ ਸਿਰਨਾਵਾਂ
   ------------ ਸਰਬਜੀਤ ਸਿੰਘ

   Comment


   • #4
    Re: Random punjabi poetry

    ਪਰਦੇਸਾਂ ਵੱਲ ਜਾਂਦਿਓ ਮੇਰੀ ਮਿੱਟੀ ਦਿਓ ਜਾਇਓ,
    ਵਤਨਾਂ ਤੋਂ ਦੂਰ ਜਾ ਕੇ ਮਨ ਨਾ ਡੁਲਾਇਓ,
    ਕਲਗੀਆਂ ਵਾਲੇ ਦੇ ਓ ਲਾਲ ਤੁਸੀ ਮਨੋਨਾ ਭੁਲਾਇਓ,
    ਸੋਹਣਾ ਜਿਹਾ ਪੰਜਾਬ ਜਾ ਕੇ ਇੱਕ ਉੱਥੇ ਵੀ ਵਸਾਇਓ,
    ਪਰ ਬੜੇਪਿੰਡੀਏ ਵਰਗਿਆਂ ਦੀਆਂ ਗੱਲਾ ਚ ਵੀ ਨਾ ਆਇਓ,
    ਕਹਿੰਦੇ ਜੋ ਪਰਦੇਸੀਂ ਜਾ ਕੇ ਮਾਂ ਨਾ ਭੁਲਾਇਓ,
    ਇਤਹਾਸ ਹੈ ਗਵਾਹ ਸਾਡਾ ਜੋ ਹਨੇਰੀਆਂ ਪੰਜਾਬੀਆਂ ਤੇ ਝੁੱਲੀਆ,
    ਸੂਲੀਆ ਤੇ ਚੜ ਵੀ ਨਾ ਅੱਖਾਂ ਸੂਰਿਆਂ ਦੀਆਂ ਡੁੱਲੀਆਂ,
    ਜੇਠ ਹਾੜ ਦੀਆਂ ਤੱਤੀਆਂ ਲੋਆ ਤੋਂ ਸੀ ਜੋ ਬਚਾਉਂਦੀਆ,
    ਜਿਊਂਦੇ ਜੀ ਦੱਸੋ ਕਦੀ ਉਹ ਛਾਵਾਂ ਵੀ ਨੇ ਭੁੱਲੀਆਂ,
    ਖੂਨ ਆਪਣੇ ਦਾ ਬਣਾ ਕੇ ਜੋ ਸਾਨੂੰ ਦੁੱਧ ਸੀ ਪਿਆਉਂਦੀਆ,
    ਦੱਸੋ ਕਦੀ ਭੋਲਿਓ ਉਹ ਮਾਵਾਂ ਵੀ ਨੇ ਭੁੱਲੀਆਂ।

    Comment


    • #5
     Re: Random punjabi poetry

     Sar kar lia jinha rahwa nu, dil ohna to hataash hai,
     Ajj fer mainu ik nawi, manzil di talash hai......

     Comment


     • #6
      Re: Random punjabi poetry

      ਸੱਜਣਾ ਪਿਆਰਿਆਂ ਦੀ ਮਿਹਰਬਾਨੀ ਸਦਕਾ ਇੱਕ ਦਿਨ ਦੂਰ ਪਰਦੇਸਾਂ ਵਿੱਚ ਨੱਸ ਆਇਆ ਸਾਂ,
      ਖੁਸ਼ੀਆਂ ਖੇੜੇ ਹਾਸੇ ਠੱਠੇ ਅਤੀਤ ਦੀ ਬੁੱਕਲ ਵਿੱਚ ਹੀ ਛੱਡ ਆਇਆਂ ਸਾਂ,
      ਬੜੀ ਮੁਸ਼ਕਲ ਦੇ ਨਾਲ ਸਁਭਲਿਆਂ ਸਾਂ ਆਹ ਫੇਰ ਸਿਆਪੇ ਪਾ ਲਏ ਨੇ,
      ਸੁਰਤ ਲੱਥੀ ਤਾਂ ਪਤਾ ਚੱਲਿਆ ਅਸੀ ਸੱਜਣ ਹੋਰ ਬਣਾ ਲਏ ਨੇ,,,,,,।

      Comment


      • #7
       Re: Random punjabi poetry

       ਰੋਗਾ ਵਿਚੋ ਰੋਗ ਬੁਰਾ ਏ ਗਰੀਬੀ,
       ਪਿੱਠ ਦਿਖਾ ਕੇ ਲੰਗ ਜਾਂਦੇ ਨੇ ਰਿਸ਼ਤੇਦਾਰ ਕਰੀਬੀ__

       Comment


       • #8
        Re: Random punjabi poetry

        ਮੁਸਲਿਮ ਨੂੰ ਕੁਰਾਨ ਵਿੱਚ ਇਮਾਨ ਨਾ ਮਿਲੇਆ__!!!
        ਹਿੰਦੂ ਨੂੰ ਗੀਤਾ ਵਿੱਚ ਭਗਵਾਨ ਨਾ ਮਿਲੇਆ__!!!
        ਉਸ ਇਨਸਾਨ ਨੂੰ ਅਸਮਾਨ ਵਿੱਚ ਕੀ ਰੱਬ ਮਿਲੇਗਾ__!!!
        ਜਿਸ ਇਨਸਾਨ ਨੂੰ "ਇਨਸਾਨ ਵਿੱਚ ਇਨਸਾਨ ਨਾ ਮਿਲੇਆ"__!!!

        Comment


        • #9
         Re: Random punjabi poetry

         ਮਾੜੀ-ਮੋਟੀ ਜੀਹਨੂੰ ਵੀ ਅੰਗਰੇਜ਼ੀ ਅ਼ਉਂਦੀ ਏ,
         ਉਹਨੂੰ ਸਾਰੀ ਦੁਨੀਆਂ ਜੀ-ਜੀ ਆਖ ਬੁਲਾਉਂਦੀ ਏ..
         ਮੰਜਿਲ ਕਦੇ ਨਸੀਬ ਨਾ ਹੁੰਦੀ ਡੋਲਣ ਵਾਲੇ ਨੂੰ,
         ਕਿਓਂ "ਦੇਸੀ" ਸਮਝਣ ਲੋਕ ਪੰਜਾਬੀ ਬੋਲਣ ਵਾਲੇ ਨੂੰ...?

         Comment


         • #10
          Re: Random punjabi poetry

          Chamakda Bujh Reha Koi, Vekhin Sooraj Na Hove
          Roshni Kar Riha Mudh Ton, Khatam Badsoorat Na Hove
          Shad Ke Raah Baagan Da, Chal Paye Madhi Masana Nu
          Haseyan Nu Bhull Jave, Kujh Ena Khoobsurat Na Hove
          Far La Ke Shabadan De, Ud Ja Ambar De Seene
          Rahe Pairan Vich Ruldi, Teri Murat Na Hove
          Oh Vi Si Udna Jaanda, Kala Baazi Pauni Jaanda
          Khamb Kat Laye Apne, Ajehi Zaroorat Na Hove
          Chamakda Bujh Reha Koi, Vekhin Sooraj Na Hove

          Kulwant Singh Sidhu

          Comment


          • #11
           Re: Random punjabi poetry

           Manzila tan bahut c par raah nahio labbey.
           Namma vich aise uljhe sade ona nu naa nhio labbey.
           Jithe kadi milea karde c preet.
           Mud yaara sanu oh than nhio labbey.
           Lb gayian khushian bhavein chah v ne lb gye.
           Pr ona naal beetay pla de gvah nhio labbey.
           Manzila ta bhut c.......
           Kujh pla da pyr k tur gye.
           Saal beetay o bewfa nahio labbey.
           Kujh kandey aise v c mere gulab naal
           jo ho k juda nhio labbey.
           Manzila ta bhut c........
           Akhian bhar aundian beetay pal yd kr.
           Lb k v vekhe beetay kal nahio labbey.
           Jina mushkila ch o chad k chale gaye.
           PREET nu ona de hall nahio labbey.
           Dinde c jo julfa d jhal nahio labbey.
           Jina d rehndi a kammi khal nhio labbey
           kho gye c jo mere naal
           ona de chah nahio labbey.
           Preet nu sahan vich vasan wale
           saah nahio labbey

           Comment


           • #12
            Re: Random punjabi poetry

            ਸੱਪਾਂ ਨੂੰ ਇਹ ਕਹਿ ਕੇ ਬੰਦ ਕਰ ਲਿਆ
            ਸਪੇਰਿਆਂ ਨੇ,
            ਕਿ
            ਬੰਦਿਆਂ ਨੂੰ ਡੰਗਣ ਲਈ ਏਥੇ ਬੰਦੇ ਹੀ
            ਕਾਫ਼ੀ ਨੇ....................................


            Sappan Nu Eh Keh Ke Band Kar Leya
            Saperean Ne
            Ke
            Bandeyan Nu Dangan Layi Ethe Bande Hi
            Kaafi Ne

            Comment


            • #13
             Re: Random punjabi poetry

             ਮਾਂ ਦੀ ਸਿਫਤ ਤਾਂ ਹਰ ਕੋਈ ਕਰ ਜਾਂਦਾ..ਪਿਤਾ ਕਿਸੇ ਨੂ ਵੀ ਨਹੀਓਂ ਯਾਦ ਰਹਿੰਦਾ..
             .ਹੁੰਦਾ ਪਿਓ ਵੀ ਰੱਬ ਦਾ ਰੂਪ ਯਾਰੋ...ਜਿਸ ਦੇ ਸਿਰ ਤੇ ਘਰ ਆਬਾਦ ਰਹਿੰਦਾ
             ਓਹਦੇ ਸੀਨੇ ਚ ਵੀ ਇਕ ਦਿਲ ਹੁੰਦਾ ਏਜੋ ਔਲਾਦ ਦੀ ਖੁਸ਼ੀ ਲਈ ਸਦਾ ਬੇਤਾਬ ਰਹਿੰਦਾ
             ਬੇਹਿਸਾਬ ਪਿਆਰ ਨਹੀ ਦੇਖਦਾ ਕੋਈ ਬਸ ਓਹਦੇ ਗੁੱਸੇ ਦਾ ਹਰ ਕਿਸੇ ਨੂੰ ਹਿਸਾਬ ਰਹਿੰਦਾ,...........

             Maa Di Sifat Tan Har Koi Kar Janda, Pita Kise Nu Vi Nahion Yaad Rehnda
             Hunda Peo Vi Rabb Da Roop Yaaro, Jis De Sir Te Ghar Aabad Rehnda
             Ohde Seene 'ch Vi Ik Dil Hunda e Jo Aulad Di Khushi Layi Sada Betaab Rehnda
             Be-Hisaab Pyaar Nahin Dekhda Koi Bas Ohde Gusse Da Har Kise Nu Hisaab Rehnda...

             Comment


             • #14
              Re: Random punjabi poetry

              Massa massa si aayi maut
              ik hor hii adchan pe gayi
              oh kal milan da vaada kar gayi
              saanu ummer vdhaani pe gayi

              Comment


              • #15
               Re: Random punjabi poetry

               ਜਿੰਦਗੀ ਦੀ ਇਕ ਅਟਲ ਸਚਿਆਈ.
               ਪਹਾੜ ਤੋ ਡਿੱਗਿਆ ਬੰਦਾ ਤਾ ਖੜਾ ਹੋ ਸਕਦਾ ਹੈ....
               ਪਰ ਨਜਰਾ ਤੋ ਡਿੱਗਿਆ ਕਦੀ ਖੜਾ ਨੀ ਹੋ ਸਕਦਾ.

               Comment

               Working...
               X