Announcement

Collapse
No announcement yet.

Sad Punjabi Poetry

Collapse

Unconfigured Ad Widget

Collapse
This is a sticky topic.
X
X
  • Filter
  • Time
  • Show
Clear All
new posts

  • Sad Punjabi Poetry

    *aukhe wele ik ik karke sab tur gye ,
    palla tu vi je chuda lea te koi gal nai,
    mein reh gya haan jag te majaak ban k,
    thoda tu vi je uda lea te koi gal nai.....




    *Sach Jhooth Di Parakh Bhula Ditti
    Bereham Bedardan Duniya Ne
    Har Rishte De Vich Farak Peya
    Asin Mud Mud Neetan Puniyan Ne
    Loki Dilan De Kujh Kamzor Ho Gaye
    Te Gall Munh Te Karan Da Honsla Na
    Bedi(Boat) Hove Te Aavan Bin Sadeyan Hi
    Apar Kache Te Taran Da Honsla Na
    Ghar Kise Da Phook Ke Khush Hunde
    Vasdeyan Hoyean Nu Jaran Da Honsla Na
    Hanjoo Dolne Mangal Ne Band Karte
    Pathar Dilan De Varan Da honsla Na

    Please share yours

  • #2
    Re: Sad Punjabi Poetry

    ਮੌਤ ਵੀ ਤਾਂ ਘੱਟ ਹਸੀਨ ਨਈਂ ਹੋਵੇਗੀ
    ,,ਕਿਉਂ 'ਕ ਜਿਹੜਾ ਵੀ ਉਸਨੂੰ ਮਿਲਦਾ,,
    ਕਮਬਖਤ ਜਿੰਦਗੀ ਛੱਡ ਦਿੰਦਾ.....

    Comment


    • #3
      Re: Sad Punjabi Poetry

      ਮੈਂ ਵੀ ਹਾਂ ਜੇ ਤੇਰਾ ਬੰਦਾ ਏਡੀ ਕਾਣੀ ਵੰਡ ਕਿਉਂ
      ਮੇਰੇ ਮਥੇ ਕਾਲਾ ਟਿੱਕਾ ,ਤੇਰੇ ਮਥੇ ਚੰਦ ਕਿਉਂ
      ਆਵਾਗੋਨ ਐਵੇਂ ਤਕਦੀਰਾਂ ਲਿਖੀ ਜਾਨਾ ਏਂ
      ਹਥਾਂ ਨਾਲ ਮਥੇ ਉੱਤੇ ਲਕੀਰਾਂ ਖਿਚ੍ਹੀ ਜਾਨਾ ਏਂ
      ਕਾਲੀ ਸਿਆਹੀ ਚ ਕਲਮ ਡਬੋ ਕੇ
      ਰੱਬਾ ਕਿਸੇ ਨਾਲ ਨੀ ਕਰੀਂ
      ਕੀਤੀ ਸਾਡੇ ਨਾਲ ਜਿੱਦਾਂ ਤੂੰ ਸਾਡਾ ਹੋ ਕੇ
      ਰੱਬਾ ਕਿਸੇ ਨਾਲ ਨੀ ਕਰੀਂ ...........................

      Comment


      • #4
        Re: Sad Punjabi Poetry

        ‎"ਹਕੀਕਤ ਵਿੱਚ ਜਿਉਣਾ ਜਦ ਆਦਤ ਬਣ ਜਾਦੀ ਹੈ, ਸੁਪਨਿਆਂ ਦੀ ਦੁਨੀਆ ਬੇਰੰਗ ਨਜ਼ਰ ਆਉਦੀ ਹੈ...

        ਕੋਈ ਇੰਤਜਾਰ ਕਰਦਾ ਹੈ ਜਿੰਦਗੀ ਦੇ ਲਈ, ਤੇ ਕਿਸੇ ਦੀ ਜਿੰਦਗੀ ਇੰਤਜ਼ਾਰ ਬਣ ਜਾਂਦੀ ਹੈ..

        Comment


        • #5
          Re: Sad Punjabi Poetry

          ਕਿਵੇਂ ਬੁਣ ਕੇ ਰਿਸ਼ਤੇ ਸੋਹਾਂ ਦੀਆਂ ਸਿਲਾਈਆਂ ਨਾਲ,
          ਤੇ ਫਿਰ ਲੈਂਦੇ ਹਾਂ ਆਪ ਹੀ ਅਸੀਂ ਉਧੇੜ ?
          ਕਿਵੇਂ ਰੱਬ ਵਰਗੇ ਰਿਸ਼ਤੇ ਟੁੱਟ ਜਾਂਦੇ ਨੇ,
          ਤੇ ਪੈ ਜਾਂਦੀ ਹੈ ਹਮੇਸ਼ਾਂ ਲਈ ਤਰੇੜ ?

          Comment


          • #6
            Re: Sad Punjabi Poetry

            ਨਾਂਅ ਤੇਰਾ ਲੈਂਦਾ ਏ ਤੇ ਨੈਣ ਭਰ ਲੈਂਦਾ ਏ !
            ਵੇਹੰਦੇ ਵੇਹੰਦੇ ਥਲਾਂ ਨੂੰ ਝੀਲਾਂ ਕਰ ਲੈਂਦਾ ਏ !
            ਕੰਧਾਂ ਉੱਤੇ ਲਿਖ ਤੇਰੇ ਜਾਣ ਦੀ ਤਾਰੀਕ ਉਹ !
            ਪਲ ਪਲ ਕਰੇ ਤੇਰੇ ਆਉਣ ਦੀ ਉਡੀਕ ਉਹ !
            ਪਲ ਪਲ ਕਰੇ..........................
            ...ਤੇਰੇ ਜਿੰਨਾ ਉਹਨੂੰ ਕੋਈ ਪਿਆਰ ਨਹੀਂਓ ਕਰਦਾ !
            ਤੇਰੇ ਵਾਂਗੂ ਉਹਦੇ ਨਾਲ ਕੋਈ ਨਹੀਂਓ ਲੜਦਾ !
            ਹਾਸੇ ਹੇਠ ਦੱਬੀ ਫਿਰੇ ਹਾਉਂਕਿਆਂ ਦੀ ਚੀਕ ਉਹ !
            ਪਲ ਪਲ ਕਰੇ..........................
            ਮੰਨਦਾ ਮਨਾਉਤਾਂ ਨਿੱਤ ਜਾਵੇ ਦਰਗਾਹਾਂ ਤੇ !
            ਦੀਵੇ ਬਾਲ ਰੱਖੇ ਤੇਰੇ ਸਹਿਰ ਜਾਂਦੇ ਰਾਹਾਂ ਤੇ !
            ਲੇਖਾਂ 'ਚ ਲਿਖਾਵੇ ਕਿੱਥੋਂ ਤੇਰੇ ਨਾਂਅ ਦੀ ਲੀਕ ਉਹ !
            ਪਲ ਪਲ ਕਰੇ..........................
            ਤੂੰ ਤਾਂ ਉਹਦਾ ਸੂਰਜ ਵੀ ਤੁਰ ਗਈ ਠਾਰ ਕੇ !
            ਲੈ ਗਈ ਚੰਨ ''ਗਿੱਲ'' ਦਾ ਤੂੰ ਅੰਬਰੋਂ ਉਤਾਰ ਕੇ !
            ਤੇਰੇ ਹੁੰਦੇ ਹੁੰਦਾ ਸੀ ਰੱਬ ਦਾ ਸ਼ਰੀਕ ਉਹ !
            ਪਲ ਪਲ ਕਰੇ..........................!

            Comment


            • #7
              Re: Sad Punjabi Poetry

              ਕਾਲਖਾਂ 'ਤੋਂ ਪਾਰ ਦੀ ਪਰਭਾਤ ਵਰਗਾ ਖ਼ਤ ਲਿਖੀੰ .....ਇਸ ਖ਼ਤਾਂ ਦੀ ਔੜ ਵਿਚ
              ਬਰਸਾਤ ਵਰਗਾ ਖ਼ਤ ਲਿਖੀੰ .....ਨਿੱਤਰੇ ਸ਼ਾਇਦ ਇਹ ਮੈਲੀ ਚੇਤਿਆਂ ਦੀ ਝੀਲ ਫਿਰ ....
              ਤੂੰ ਚਿਰਾਂ ਦੀ ਭੁੱਲ ਚੁੱਕੀ ਬਾਤ ਵਰਗਾ ਖ਼ਤ ਲਿਖੀੰ .....ਗੱਲ ਕਰੇਂ ਮੇਰੀ,ਮੇਰੀ ਤੌਫੀਕ਼ ਜੇਡੀ
              ਗੱਲ ਕਰੀਂ ......ਖ਼ਤ ਲਿਖੇੰ ਮੈਨੂੰ ਮੇਰੀ ਔਕ਼ਾਤ ਵਰਗਾ ਖ਼ਤ ਲਿਖੀੰ ......ਜੋ ਹੁਨਰ ਦੀ ਜ਼ਦ ਤੋਂ
              ਪਾਸੇ ,ਅਕਲ ਦੇ ਘੇਰੇ ਤੋਂ ਬਾਹਰ ......ਤੂੰ ਕਿਸੇ ਮਾਸੂਮ ਦੇ ਜਜ਼ਬਾਤ ਵਰਗਾ ਖ਼ਤ ਲਿਖੀੰ .....
              ਟਿਮਟਿਮਾਉਂਦਾ ਇਕ ਵੀ ਜੁਗਨੂੰ ਦਿਸ ਪਵੇ ਤਾਂ ਬੇਝਿਜਕ ......ਘੁੱਪ ਨ੍ਹੇਰੀ ਮੱਸਿਆ ਦੀ ਰਾਤ
              ਵਰਗਾ ਖ਼ਤ ਲਿਖੀੰ ..............ਵਿਜੇ ਵਿਵੇਕ

              Comment


              • #8
                Re: Sad Punjabi Poetry

                ਦੇਖ ਲਵੀਂ ਪੁੱਛ ਕੇ ਤੂੰ ਹਉਕਿਆਂ ਭਾਰੀ ਰਾਤ ਨੂੰ
                ਰੁੱਸ ਕੇ ਤੂੰ ਬਹਿ ਗਿਆਂ ਲੈਕੇ ਨਿੱਕੀ ਜੇਹੀ ਬਾਤ ਨੂੰ
                ਵਗਦੇ ਹੋਏ ਹੰਝੂਆਂ ਨੂੰ ਤਾਂ ਰੋਕ ਵੀ ਲਵਾਂ ਇਕ ਵੇਰਾਂ
                'ਸਰਬ' ਰੋਕਾਂ ਕਿਵੇ ਦਿਲ ਵਿਚੋਂ ਵਹਿੰਦੇ ਜਜ਼ਬਾਤ ਨੂੰ

                Sarbjit Singh

                Comment


                • #9
                  Re: Sad Punjabi Poetry

                  ਤੂੰ ਨਾ ਆਇਆ ਤੇਰੀ ਯਾਦ ਆ ਕੇ ਤੇਰਾ ਵਾਅਦਾ ਯਾਰ ਵਫਾ ਕਰ ਗਈ,
                  ਰਹੀ ਪਲ ਪਲ ਮਿਲਣ ਦੀ ਤਾਂਗ ਤੈਨੂੰ ਸਾਡਾ ਅਮਨ ਸਕੂਨ ਤਬਾਹ ਕਰ ਗਈ,
                  ਬੂਹਾ ਖੜਕਦਾ ਸੁਣਿਆਂ ਕਈ ਵਾਰੀ ਅਸਾਂ ਸੋਚਿਆ ਅਸਰ ਦੁਆ ਕਰ ਗਈ,
                  ਜਦ ਵੇਖਿਆ ਦਿਖਿਆ ਕੋਈ ਵੀ ਨੀ ਸਾਡੇ ਨਾਲ ਮਜ਼ਾਕ ਹਵਾ ਕਰ ਗਈ।

                  Comment


                  • #10
                    Re: Sad Punjabi Poetry

                    ਹੋਰ ਕੀ ਦੱਸਾਂ ਆਪਨੇ ਬਾਰੇ, ਪੁਤਲਾ ਹਾ ਮੈ ਮਿਟੀ ਦਾ,
                    ਸੱਭ ਕੁਝ ਮੁਕ ਜਾਦਾ ਹੈ ਜਦ ,ਵੇਲਾ ਆਊਦਾ ਚਾਦਰ ਚਿੱਟੀ ਦਾ.

                    Comment


                    • #11
                      Re: Sad Punjabi Poetry

                      meri fitart ch nahi
                      apne dukh da ijhaar karna

                      jekar mai osda hissa haan ta
                      oh khud ehsaas kare takleef meri............

                      Comment


                      • #12
                        Re: Sad Punjabi Poetry

                        ਜਿੰਦਗੀ ਨੂੰ ਪਿਆਰ ਅਸੀ ਤੇਰੇ ਤੋ ਜਿਆਦਾ ਨਹੀ ਕਰਦੇ,_
                        ਕਿਸੇ ਹੋਰ ਤੇ ਇਤਬਾਰ ਅਸੀ ਤੇਰੇ ਤੋ ਜਿਆਦਾ ਨਹੀ ਕਰਦੇ,__
                        ਤੂੰ ਜੀਅ ਸਕੇ ਮੇਰੇ ਬਿਨਾ ਇਹ ਤਾ ਚਗੀ ਗੱਲ ਹੈ,ਸੱਜਨਾ,__
                        ਪਰ ਅਸੀ ਜੀਅ ਲਵਾਗੇ ਤੇਰੇ ਬਿਨਾ ਇਹ ਵਾਧਾ ਨਹੀ ਕਰਦੇ

                        Comment


                        • #13
                          Re: Sad Punjabi Poetry

                          ਉਸ ਨੇ ਮੈਨੂੰ ਜੇ ਦਿੱਤੇ ਤਾਂ ਐਵੇਂ ਨਹੀਂ
                          ਜ਼ਖ਼ਮ ਉਸਨੂੰ ਵੀ ਕਿਤਿਉਂ ਮਿਲੇ ਹੋਣਗੇ

                          Comment


                          • #14
                            Re: Sad Punjabi Poetry

                            ਮਨ ਨੂੰ ਸਮਝਾ ਲੈ ਚੰਗਾ ਰਹੇਗਾ,
                            ਦਿਲ ਨੂੰ ਪੱਥਰ ਬਣਾ ਲੈ ਚੰਗਾ ਰਹੇਗਾ ।
                            ਇਹ ਦੁਨੀਆਂ ਨਾ ਸਮਝਦੀ ਪਿਆਰ ਦਾ ਮਤਲਬ ,
                            ਦੁੱਖਾਂ ਦੇ ਨਾਲ ਸਾਂਝ ਪਾ ਲੈ ਚੰਗਾ ਰਹੇਗਾ ।
                            ਇੱਥੇ ਕੋਈ ਨਹੀਂ ਤੇਰਾ ,
                            ਇਕੱਲੇ ਰਹਿਣ ਦੀ ਆਦਤ ਪਾ ਲੈ ਚੰਗਾ ਰਹੇਗਾ......

                            Comment


                            • #15
                              Re: Sad Punjabi Poetry

                              ਮੁੜਕੇ ਨਹੀਂ ਆਉਣਾ ਸ਼ਹਿਰ ਤੇਰੇ ਨੂੰ,,ਅਸੀਂ ਤੋਹਫਾ ਦਰਦ ਦਾ ਲੈ ਚਲੇ....
                              ਤੂੰ ਜੋ ਦਿੱਤਾ ਸਾਨੂੰ ਉਹ ਸਿਰ ਮੱਥੇ,,ਤੇਰਾ ਕਰਜ਼ ਹਿਜ਼ਰਾਂ ਦਾ ਲੈ ਚੱਲੇ.....
                              ਤੈਨੂੰ ਰਤਾ ਨਾ ਦੁੱਖ ਟੁੱਟਗੀ ਯਾਰੀ ਦਾ,,ਅਸੀਂ ਦੁੱਖ ਦੇ ਸਮੁੰਦਰਾਂ ਵਿੱਚ ਵਹਿ ਚੱਲੇ.....
                              ਤੇਰੇ ਜਿਹਾ ਯਾਰ ਨਾ ਰੱਬ ਦੇਵੇ ਕਿਸੇ ਨੂੰ,,ਅੱਜ ਤੇਰੀਆਂ ਰਾਹਾਂ ਨੂੰ ਇਹ ਕਹਿ ਚੱਲੇ

                              Comment

                              Working...
                              X