Announcement

Collapse
No announcement yet.

ਨਾਨਕੀ ਦਾ ਵੀਰ - ਦਿਲਜੀਤ ਸਿੰਘ ਦੋਸਾਂਝ.Nanki Da Veer-Diljit Singh Dosanjh Lyrics in Punjabi Font

Collapse

Unconfigured Ad Widget

Collapse
X
 • Filter
 • Time
 • Show
Clear All
new posts

 • ਨਾਨਕੀ ਦਾ ਵੀਰ - ਦਿਲਜੀਤ ਸਿੰਘ ਦੋਸਾਂਝ.Nanki Da Veer-Diljit Singh Dosanjh Lyrics in Punjabi Font

  Track- Nanki Da Veer
  Album: Sikh
  Artist/Singer: Diljit Singh Dosanjh  ਭੈਣ ਨਾਨਕੀ ਦਾ ਵੀਰ, ਤਨ ਮਨ ਦਾ ਫ਼ਕੀਰ
  ਨੀ ਇਹ ਜੋਗੀਆਂ ਦਾ ਜੋਗੀ ਤੇ ਪੀਰਾ ਦਾ ਪੀਰ,
  ਭੈਣ ਨਾਨਕੀ ਦਾ ਵੀਰ, ਤਨ ਮਨ ਦਾ ਫ਼ਕੀਰ

  ਸਾਥੀ ਦੋ ਨੇ ਪਿਆਰੇ ਏਹਦੇ ਬਾਲਾ-ਮਰਦਾਨਾ,
  ਰੱਬ ਨਾਲ ਏਹਦੇ ਰਹਿ ਕੇ ਏਹਦਾ ਕਰੇ ਸ਼ੁਕਰਾਨਾ,
  ਏਕੋਮਕਾਰ ਦਾ ਪੁਜਾਰੀ, ਇਹਨੂੰ ਨਾਮ ਦੀ ਖੁਮਾਰੀ,
  ਮੋਢੇ ਸਬਰਾ ਦੀ ਖਾਰੀ, ਸੱਚ ਜਾਂਦਾ ਅੱਗ ਚੀਰ,
  ਭੈਣ ਨਾਨਕੀ ਦਾ ਵੀਰ, ਤਨ ਮਨ ਦਾ ਫ਼ਕੀਰ  ਭੰਨੇ ਭਰਮਾ ਨੂੰ ਬਾਬਾ, ਜਾਤ ਪਾਤ ਨੂੰ ਨਾ ਮੰਨੇ,
  ਸਗੋਂ ਮੋਹ ਤੇ ਪਿਆਰ ਵਾਲੇ ਬੀਜਦਾ ਆ ਗੰਨੇ,
  ਭੁੱਖ ਕਿਸੇ ਦੀ ਨਾ ਵੇਖੇ, ਸਭ ਲਾਉਂਦਾ ਡਾਢੇ ਲੇਖੇ,
  ਲੋਕੀ ਰੱਖਦੇ ਭੁਲੇਖੇ, ਨੀ ਇਹ ਸਭ ਤੋਂ ਅਮੀਰ,
  ਭੈਣ ਨਾਨਕੀ ਦਾ ਵੀਰ, ਤਨ ਮਨ ਦਾ ਫ਼ਕੀਰ


  ਪਿਤਾ ਕਾਲੂ ਵੀ ਨਾ ਜਾਨੇ, ਭੈਣ ਨਾਨਕੀ ਪਛਾਣੇ,
  ਬਾਬਾ ਕਲਾ ਨੀ ਦਿਖਾਉਂਦਾ, ਮੰਨੇ ਮਾਲਕ ਦੇ ਭਾਣੇ,
  ਪੰਜਾ ਪੱਥਰਾ ਨੂੰ ਲਾਉਂਦਾ, ਖਾਣੀ ਹੱਕ ਦੀ ਸਿਖਾਉਂਦਾ,
  ਮਿੱਟੀ ਵਿੱਚੋ ਹੈ ਕਮਾਉਂਦਾ, ਵੀਤ ਬੁੱਝੇ ਕਿਹੜਾ ਪੀਰ,
  ਭੈਣ ਨਾਨਕੀ ਦਾ ਵੀਰ, ਤਨ ਮਨ ਦਾ ਫ਼ਕੀਰ
Working...
X